ਇਤਿਹਾਸਕ ਅਤੇ ਪਵਿੱਤਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ

ਇਤਿਹਾਸ

ਇਤਿਹਾਸਕ ਅਤੇ ਪਵਿੱਤਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ 13 ਅਪ੍ਰੈਲ 1992 ਨੂੰ ਵੈਸਾਖੀ ਵਾਲੇ ਦਿਨ ਹੋਦ ਵਿੱਚ ਆਇਆ ।ਇਸਦਾ ਨਾਮ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦੇ ਫਤਿਹ ਸਿੰਘ ਦੇ ਨਾ ਤੋ ਲਿਆ ਗਿਆ ।

ਇਸ ਦੀਆਂ ਹੱਦਾਂ ਉੱਤਰ ਵੱਲ ਰੋਪੜ ਅਤੇ ਲੁਧਿਆਣਾ, ਦੱਖਣ ਵੱਲ ਪਟਿਆਲਾ, ਪੂਰਵ ਵੱਲ ਮੁਹਾਲੀ,ਰੋਪੜ ਅਤੇ ਪਟਿਆਲਾ ਅਤੇ ਪੱਛਮ ਵੱਲ ਲੁਧਿਆਣਾ ਅਤੇ ਸੰਗਰੂਰ ਨਾਲ ਲੱਗਦੀਆ ਹਨ। ਇਹ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੋ ਪੱਛਮ ਵੱਲ 50 ਕਿਲੋਮੀਟਰ ਦੀ ਦੂਰੀ ਤੇ ਅਤੇ 30 ਡਿਗਰੀ 38 ਉੱਤਰ 76 ਡਿਗਰੀ 27 ਪੂਰਵ ਵਿਚਕਾਰ ਸਥਿਤ ਹੈ।

ਜਿਲ੍ਹੇ ਦੀ ਆਰਥਿਕਤਾ ਮੁੱਖ ਤੌਰ ਤੇ ਖੇਤੀ, ਉਦਯੋਗ ਅਤੇ ਸਹਾਇਕ ਧੰਦਿਆ ਤੇ ਨਿਰਭਰ ਕਰਦੀ ਹੈ ।

 

ਇਸ ਦੇ ਪ੍ਰਮੁੱਖ ਕਸਬੇ, ਸਰਹਿੰਦ, ਬੱਸੀ ਅਮਲੋਹ,ਖਮਾਣੋ ਅਤੇ ਮੰਡੀ ਗੋਬਿੰਦਗੜ੍ਹ ਹਨ। ਮੰਡੀ ਗੋਬਿੰਦਗੜ੍ਹ ਵਿੱਚ ਵੱਡੀ ਗਿਣਤੀ ਵਿੱਚ ਰੋਲਿੰਗ ਮਿਲਾਂ ਹੋਣ ਕਾਰਨ ਇਸਨੂੰ ਸਟੀਲ ਟਾਊਨ ਆਫ ਇੰਡੀਆ ਵੱਲੋ ਜਾਣਿਆ ਜਾਂਦਾ ਹੈ। ਇਸ ਤੋ ਇਲਾਵਾ ਇਥੇ ਸਿਲਾਈ ਮਸੀਨਾ ਦੇ ਪੁਰਜੇ ਉਦਕਰਖੀ (ਧਰਤੀ ਹੇਠੋ ਪਾਣੀ ਕੱਢਣ ਵਾਲੇ) ਪੰਪ, ਬੱਸਾਂ ਅਤੇ ਟਰੱਕਾਂ ਦੀਆਂ ਬਾਡੀਆਂ ਲਾਉਣ ਅਤੇ ਹੋਰ ਮਾਈਨਿੰਗ ਮਸੀਨਰੀ ਲਾਉਣ ਵਾਲੇ ਉਦਯੋਗਿਕ ਯੁਨਿਟ ਹਨ।

ਸਰਹਿੰਦ ਦੀ ਉਤਪਤੀ ਅਤੇ ਵਿਕਾਸ ਬਾਰੇ ਵੱਖੋ ਵੱਖਰੇ ਵਿਚਾਰ ਹਨ ਇਸਦਾ ਪਹਿਲਾ ਹਵਾਲਾ ਪ੍ਰਸਾਸਰਤੰਤਰਤਾ, ਜ਼ੋ ਕਿ ਮੁੱਖ ਤੌਰ ਤੇ ਭਵਿੱਖ ਬਾਣੀਆਂ ਦਾ ਸੰਗ੍ਰਿਹ ਹੈ, ਤੋ ਮਿਲਦਾ ਹੈ। ਵਰਾਹਾ ਮਿਹਰ ਨੇ ਆਪਣੀ ਪੁਸਤਕ ਭਰੀਹਤ ਸਮੀਹਤਾ ਜ਼ੋ ਕਿ ਪ੍ਰਸਾਰਤੰਤਰਾ ਤੇ ਅਧਾਰਕਿਤ ਹੈ ਵਿੱਚ ਸਰਹਿੰਦ ਦਾ ਹਵਾਲਾ ਦਿੱਤਾ ਹੈ। ਸਰਹਿੰਦ ਨੂੰ ਸਤੂਧਰ ਦੇਸ ਦੇ ਤੌਰ ਤੇ ਜਾਣਿਆ ਜਾਦਾ ਸੀ ਜ਼ੋ ਮੂਲ ਰੂਪ ਵਿੱਚ ਸਾਰੀਨਧਾਮ ਆਰੀਆ ਦਾ ਨਿਵਾਸ ਸਥਾਨ ਸੀ। ਬਾਅਦ ਵਿੱਚ ਇਹ ਪਾਲ ਰਿਆਸਤ ਦਾ ਸਰਹੱਦੀ ਸਹਿਰ ਬਣ ਗਿਆ। ਇਕ ਹੋਰ ਹੱਥ ਲਿਖਤ ਅਨੁਸਾਰ ਸਰਹਿੰਦ ਕਾਬਲ ਦੇ ਬ੍ਰਾਹਮਣੀ ਰਾਜ ਦੀ ਪੂਰਵੀ ਸਰਹੰਦ ਸੀ। 11 ਵੀ ਸਦੀ ਵਿੱਚ ਮਹਿਮੂਦ ਰਾਜਨੀ ਨੇ ਭਾਰਤ ਤੇ ਹਮਲਾ ਕੀਤਾ ਅਤੇ 1193 ਵਿੱਚ ਹਿੰਦੂ ਰਾਜੇ ਨੂੰ ਗ੍ਰਿਫਤਾਰ ਕਰਕੇ ਉਸਦਾ ਸਾਸਨ ਖਤਮ ਕੀਤਾ।ਇਸ ਤੋ ਬਾਅਦ ਸੁਲਤਾਨ ਆਰਾਮ ਸਾਹ ਨੇ ਇਥੇ ਰਾਜ ਕੀਤਾ ਨਾਮਿਰ ਉਦ—ਦੀਨ ਕਿਊਬਾਚਾ ਨੇ 1210 ਵਿੱਚ ਸਰਹਿੰਦ ਤੇ ਜਿੱਤ ਹਾਸਲ ਕੀਤੀ ਪ੍ਰੰਤੂ ਅਲਤਮਸ ਨੇ ਮੁੜ ਇਸ ਇਲਾਕੇ ਨੂੰ ਜਿੱਤ ਲਿਆ। ਬਲਬਨ ਦੇ ਭਤੀਜੇ ਸੇਰ ਖਾਂ ਨੇ ਇਥੇ ਕਿਲ੍ਹੇ ਦਾ ਨਿਰਮਾਣ ਕਰਵਾਇਆ ।1526 ਈ. ਵਿੱਚ ਪਾਣੀਪਤ ਦੀ ਲੜਾਈ ਵਿੱਚ ਇਬਰਾਹੀਮ ਲੋਧੀ ਦੀ ਹਾਰ ਬਾਅਦ ਇਹ ਸਹਿਰ ਮੁਗਲ ਸਲਤਨਤ ਦੇ ਅਧੀਨ ਹੋ ਗਿਆ।

ਦਸਵੇ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮੁਗਲ ਸਮਰਾਟ ਅੋਰੰਗਜੇਬ ਦੇ ਜੁਲਮਾਂ ਖਿਲਾਫ ਲੜ੍ਹੇ, ਇਸ ਕਾਰਨ ਉਸਦੀ ਸਲਤਨਤ ਦਾ ਖਾਤਮਾ ਹੋਇਆ । ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੌਟੋ ਸਾਹਿਬਜਾਦੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਆਪਣੀ ਦਾਦੀ ਮਾਤਾ ਗੁੱਜਰੀ ਜੀ ਦੇ ਇਸ ਕਬਜੇ ਵਿੱਚ ਮੋਤ ਦੀ ਸਜਾ ਦਿੱਤੀ ਗਈ । ਜਿਲ੍ਹੇ ਪ੍ਰਬੰਧਕੀ ਕੈਪਲੈਕਸ ਗੁਰੁਦੁਆਰਾ ਸਾਹਿਬ ਦੇ ਨੇੜੇ ਹੀ ਹੈ।

About the Author

Leave a Reply

Your email address will not be published. Required fields are marked *

You may also like these